NIA ਦੀ ਟੀਮ ਵੱਲੋਂ ਸਵੇਰ ਤੋਂ ਲਗਾਤਾਰ ਛਾਪੇਮਾਰੀ ਨੇ ਗੈਂਗਸਟਰਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਚੰਡੀਗੜ੍ਹ ਵਿਖੇ Gangster Lucky Patial ਦੇ ਘਰ NIA ਆਪਣੀ ਸਰਚ ਪੂਰੀ ਕਰ ਚੁੱਕੀ ਹੈ। ਲੱਕੀ ਪਟਿਆਲ ਦੇ ਘਰੋਂ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਨੇ। NIA ਨੇ ਘਰ ਵਿਚੋਂ ਪ੍ਰਿੰਟਰ ਤੇ ਬੈਗ ਵੀ ਜ਼ਬਤ ਕਰ ਲਿਆ ਏ। ਪਟਿਆਲ ਦਾ ਘਰ ਚੰਡੀਗੜ੍ਹ ਦੇ ਖੁੱਡਾ ਲਾਹੌਰਾ 'ਚ ਸਥਿਤ ਹੈ। NIA ਵੱਲੋਂ ਲੱਕੀ ਦੇ ਘਰ ਕਰੀਬ 5 ਘੰਟੇ ਤੱਕ ਤਲਾਸ਼ੀ ਲਈ। ਜਿਕਰਯੋਗ ਹੈ ਕਿ ਲੱਕੀ ਪਟਿਆਲ ਬੰਬੀਹਾ ਗੈਂਗ ਨੂੰ ਆਪ੍ਰੇਟ ਕਰ ਰਿਹਾ ਹੈ ਅਤੇ ਹਾਲ ਦੀ ਘੜੀ ਲੱਕੀ ਪਟਿਆਲ ਵਿਦੇਸ਼ 'ਚ ਹੈ।